ਲਾਇਬ੍ਰੇਰੀ ਦੇ ਨਿਯਮ

ਨਿਯਮ # 1

ਹਰੇਕ ਵਿਦਿਆਰਥੀ ਲਈ ਲਾਇਬ੍ਰੇਰੀ ਆਉਣ ਸਮੇਂ ਆਪਣਾ ਸ਼ਨਾਖਤੀ ਕਾਰਡ ਲੈ ਕੇ ਆਉਣਾ ਤੇ ਲੋੜ ਪੈਣ ਤੇ ਦਿਖਾਉਣਾ ਲਾਜ਼ਮੀ ਹੈ।


ਨਿਯਮ #2

+1, +2 ਅਤੇ ਗਰੈਜੂਏਸ਼ਨ ਕਲਾਸਾਂ ਦੇ ਵਿਦਿਆਰਥੀ ਦੋ ਕਿਤਾਬਾਂ ਅਤੇ ਪੋਸਟ ਗਰੈਜੂਏਸ਼ਨ ਕਲਾਸਾਂ ਦੇ ਵਿਦਿਆਰਥੀ ਤਿੰਨ ਕਿਤਾਬਾਂ ਪੰਦਰਾ ਦਿਨ ਲਈ ਇਸ਼ੂ ਕਰਵਾ ਸਕਦੇ ਹਨ।

ਨਿਯਮ #3

ਇਕ ਵਾਰ ਇਸ਼ੂ ਕੀਤੀ ਕਿਤਾਬ ਦੁਬਾਰਾ ਇਸ਼ੂ ਤਾ ਹੀ ਕੀਤੀ ਜਾ ਸਕਦੀ ਹੈ ਜੇਕਰ ਕਿਸੇ ਹੋਰ ਵਿਦਿਆਰਥੀ ਨੂੰ ਉਸ ਦੀ ਲੋੜ ਨਾ ਹੋਵੇ।


ਨਿਯਮ #4

ਨਿਯਤ ਮਿਤੀ ਤੋਂ ਦੇਰ ਨਾਲ ਵਾਪਿਸ ਕੀਤੀ ਹਰ ਕਿਤਾਬ ਤੇ 5 ਰੁਪਏ ਪ੍ਰਤੀ ਦਿਨ ਦੇ ਹਿਸਾਬ ਨਾਲ ਦੇਰੀ ਫੀਸ ਲਈ ਜਾਵੇਗੀ।ਉਸ ਤੋਂ ਬਾਅਦ ਸਪੈਸ਼ਲ ਜੁਰਮਾਨਾ ਲਿਆ ਜਾਵੇਗਾ।

ਨਿਯਮ #5

ਜਿਸ ਵਿਦਿਆਰਥੀ ਨੇ ਪਹਿਲਾਂ ਹੀ ਨਿਯਤ ਮਿਤੀ ਤੇ ਕਿਤਾਬ ਵਾਪਸ ਨਾ ਕੀਤੀ ਹੋਵੇ ਉਸਨੂੰ ਹੋਰ ਕਿਤਾਬ ਇਸ਼ੂ ਨਹੀ ਕੀਤੀ ਜਾਵੇਗੀ।ਨਿਯਮ #6

ਲਾਇਬ੍ਰੇਰੀ ਕਾਰਡ ਦੇ ਗੁੰਮ ਜਾਣ ਦੀ ਇਤਲਾਹ ਲਾਇਬ੍ਰੇਰੀ ਵਿੱਚ ਲਾਇਬ੍ਰੇਰੀਅਨ ਨੂੰ ਦਿਓ। ਦੂਸਰਾ ਕਾਰਡ 100 ਰੁਪਏ ਫੀਸ ਜਮ੍ਹਾ ਕਰਕੇ ਪ੍ਰਾਪਤ ਕੀਤਾ ਜਾ ਸਕਦਾ ਹੈ।

ਨਿਯਮ #7

ਕਿਸੇ ਵੀ ਵਿਦਿਆਰਥੀ ਨੂੰ ਜਾਰੀ ਕੀਤੀ ਗਈ ਕਿਤਾਬ ਦੀ ਜ਼ਰੂਰਤ ਪੈਣ 'ਤੇ ਨਿਰਧਾਰਤ ਮਿਤੀ ਤੋਂ ਪਹਿਲਾਂ ਮੰਗ ਕੀਤੀ ਜਾ ਸਕਦੀ ਹੈ।


ਨਿਯਮ #8

ਲਾਇਬ੍ਰੇਰੀ ਦੀ ਕਿਤਾਬ ਕਾਲਜ ਦੀ ਜਾਇਦਾਦ ਹੈ। ਇਸ ਨੂੰ ਕਿਸੇ ਵੀ ਤਰੀਕੇ ਨਾਲ ਚਿੰਨ੍ਹਿਤ ਨਹੀਂ ਕੀਤਾ ਜਾਣਾ ਚਾਹੀਦਾ।ਉਸ ਸਥਿਤੀ ਵਿੱਚ ਵਿਦਿਆਰਥੀ ਨੂੰ ਨਿਰਧਾਰਤ ਜ਼ੁਰਮਾਨਾ ਦੇਣਾ ਪਏਗਾ।